ਨਵੀਂ ਦਿੱਲੀ, 11 ਸਤੰਬਰ: ਕ੍ਰਿਕਟ ਦੀ ਦੁਨੀਆ ਵਿਚ ਕਈ ਕੀਰਤੀਮਾਨ ਅਪਣੇ ਨਾਮ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੁਣ ਸੋਸ਼ਲ ਨੈ¤ਟਵਰਕਿੰਗ ਸਾਈਟ ਫ਼ੇਸਬੁਕ ਨਾਲ ਜੁੜ ਚੁ¤ਕੇ ਹਨ ਪਰ ਪਹਿਲੇ ਹੀ ਦਿਨ ਪ੍ਰਸ਼ੰਸਕਾਂ ਨੂੰ ਆਕਸ਼ਿਰਤ ਕਰਨ ਦੇ ਮਾਮਲੇ ਵਿਚ ਉਹ ਹਿੰਦੀ ਫ਼ਿਲਮਾਂ ਦੇ ‘ਸ਼ਹਿਨਸ਼ਾਹ’ ਅਮੀਤਾਭ ਬੱਚਨ ਤੋਂ ਪਿੱਛੇ ਰਹਿ ਗਏ। ਪਿਛਲੀ 21 ਅਗੱਸਤ ਨੂੰ ਲਗਭਗ 90 ਕਰੋੜ ਲੋਕਾਂ ਦੇ ਦਿਲਾਂ ਉ¤ਤੇ ਰਾਜ ਕਰਨ ਵਾਲੀ ਦੁਨੀਆਂ ਦੀ ਸੱਭ ਤੋਂ ਹਰਮਨ ਪਿਆਰੀ ਵੈ¤ਬਸਾਈਟ ਫ਼ੇਸਬੁਕ ’ਤੇ ਆਉਣ ਤੋਂ ਬਾਅਦ ਅਮੀਤਾਭ ਦੇ ਅਧਿਕਾਰਤ ਪੇਜ ਨੂੰ ਪਹਿਲੇ ਹੀ ਦਿਨ ਸਿਰਫ਼ ਅੱਧੇ ਘੰਟੇ ਵਿਚ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਨੇ ‘ਲਾਇਕ’ ਕੀਤਾ ਸੀ। ਇਸੇ ਦੌਰਾਨ ਲੰਮੇਂ ਸਮਂੇ ਤੋਂ ਟਵਿਟਰ ਉ¤ਤੇ ਸਰਗਰਮ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਕਲ ²ਫ਼ੇਸਬੁਕ ਨਾਲ ਜੁੜ ਗਏ। ਫ਼ੇਸਬੁਕ ’ਤੇ ਉਨ੍ਹਾਂ ਦੇ ਅਧਿਕਾਰਤ ਪੇਜ ਨੂੰ ਪਹਿਲੇ ਹੀ ਦਿਨ, ਦੇਰ ਰਾਤ ਤਕ ਸਿਰਫ਼ 5,55,273 ਲੋਕਾਂ ਨੇ ‘ਲਾਇਕ’ ਕੀਤਾ। ਇਸ ਤਰ੍ਹਾਂ ਸੈਂਕੜਿਆਂ ਦਾ ਸੈਂਕੜਾ ਠੋਕਣ ਵਾਲੇ ਤੇਂਦੁਲਕਰ ਫ਼ੇਸਬੁਕ ਉ¤ਤੇ ਪਹਿਲੇ ਹੀ ਦਿਨ ਪ੍ਰਸ਼ਸੰਕਾਂ ਨੂੰ ਜੋੜਨ ਦੇ ਮਾਮਲੇ ਵਿਚ ਬਿ¤ਗ ਬੀ ਤੋਂ ਬਹੁਤ ਪਿੱਛੇ ਰਹਿ ਗਏ। ਬਾਲੀਵੁਡ ਦੇ ਮਹਾਨਾਇਕ ਅਮੀਤਾਭ ਨੇ ਉਸ ਸਮੇਂ ਖ਼ੁਦ ਟਵਿਟਰ ਉ¤ਤੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਸੀ। ਉਨ੍ਹਾਂ ਕਿਹਾ ਸੀ, ਯਿਪੀ। ਮੈਂ ਫ਼ੇਸਬੁਕ ਨਾਲ ਜੁੜ ਗਿਆ ਅਤੇ ਸਿਰਫ਼ ਅੱਧੇ ਘੰਟੇ ਵਿ¤ਚ ਕਰੀਬ ਅੱਠ ਲੱਖ ਲੋਕਾਂ ਨੇ ਮੇਰੇ ਪੇਜ ਨੂੰ ‘ਲਾਇਕ’ ਕੀਤਾ ਹੈ। ਦੋਸਤੋ ਜੁੜਦੇ ਰਹੋ। ਵਰਣਨਯੋਗ ਹੈ ਕਿ ਇਸ ਸਮੇਂ ਫ਼ੇਸਬੁਕ ਉ¤ਤੇ ਅਮੀਤਾਭ ਬੱਚਨ ਦੇ ਪੇਜ ਨੂੰ 22 ਲੱਖ ਤੋਂ ਜ਼ਿਆਦਾ ਲੋਕਾਂ ਵਲੋਂ ‘ਲਾਇਕ’ ਕੀਤਾ ਹੈ ਜਦ ਕਿ ਮਾਇਕਰੋ ਬਲਾਗਿੰਗ ਵੈ¤ਬਸਾਈਟ ਟਵਿਟਰ ਉ¤ਤੇ ਬਿ¤ਗ ਬੀ ਦੇ 34 ਲੱਖ ਤੋਂ ਜ਼ਿਆਦਾ ‘ਫ਼ਾਲੋਅਰਜ਼’ ਹਨ। ਫ਼ੇਸਬੁਕ ਨਾਲ ਜੁੜਣ ਤੋਂ ਬਾਅਦ ਅਮਿਤਾਭ ਨਿਯਤ ਤੌਰ ’ਤੇ ਇਸ ਵੈ¤ਬਸਾਈਟ ਉ¤ਤੇ ਸਰਗਰਮ ਹਨ ਅਤੇ ਤੇਂਦੁਲਕਰ ਨੇ ਵੀ ਇਸ ਸੋਸ਼ਲ ਨੈ¤ਟਵਰਕਿੰਗ ਸਾਈਟ ਰਾਹੀਂ ਅਪਣੇ ਪ੍ਰਸ਼ੰਸਕਾਂ ਨਾਲ ਸਿ¤ਧੇ ਜੁੜਣ ਦਾ ਫ਼ੈਸਲਾ ਕੀਤਾ।ਫ਼ੇਸਬੁਕ ਨਾਲ ਜੁੜਣ ਤੋਂ ਬਾਅਦ ‘ਲਿਟਿਲ ਮਾਸਟਰ’ ਨੇ ਅਪਣੇ ਵੀਡੀਓ ਸੁਨੇਹੇ ਵਿਚ ਕਿਹਾ ਕਿ ਮੈਂ ਅਪਣੇ ਫ਼ੇਸਬੁਕ ਪਰਵਾਰ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਬਚਪਨ ਵਿਚ ਹਮੇਸ਼ਾ ਮੈਂ ਭਾਰਤ ਲਈ ਕ੍ਰਿਕਟ ਖੇਡਣ ਦਾ ਸੁਪਨਾ ਵੇਖਦਾ ਸੀ। ਮੈਂ 22 ਸਾਲ ਬਾਅਦ ਵਿਸ਼ਵ ਕੱਪ ਜਿੱਤਣ ਦਾ ਅਪਣਾ ਸੁਪਨਾ ਪੂਰਾ ਕੀਤਾ। ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਮੇਰੇ ਲਈ ਦੁਆ ਕਰਨ ਵਾਲੇ ਸਾਰੇ ਲੋਕਾਂ ਦਾ ਧਨਵਾਦ। (ਏਜੰਸੀ)