ਵਾਸ਼ਿੰਗਟਨ, 11 ਸਤੰਬਰ: ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅਪਣੇ ਦੇਸ਼ ਵਲੋਂ ਤਾਲਿਬਾਨ ਨਾਲ ਜੁੜੇ ਹੱਕਾਨੀ ਨੈ¤ਟਵਰਕ ਨੂੰ ਵਿਦੇਸ਼ੀ ਅਤਿਵਾਦੀ ਸੰਗਠਨ ਦਾ ਦਰਜਾ ਦਿਤੇ ਜਾਣ ਤੋਂ ਬਾਅਦ ਅੱਜ ਸੰਕੇਤ ਦਿਤਾ ਕਿ ਅਮਰੀਕਾ ਨੇ ਤਾਲਿਬਾਨ ਨੂੰ ਕਾਲੀ ਸੂਚੀ ਵਿਚ ਪਾਉਣ ਬਾਰੇ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਹੈ। ਹਿਲੇਰੀ ਨੇ ਬਲੂਮਬਰਗ ਰੇਡੀਓ ਨਾਲ ਮੁਲਾਕਾਤ ਦੌਰਾਨ ਜ਼ੋਰ ਦੇਕੇ ਕਿਹਾ ਕਿ ਅਮਰੀਕਾ,ਪਾਕਿਸਤਾਨ ਦੇ ਹ¤ਕਾਨੀ ਨੈ¤ਟਵਰਕ ਉ¤ਤੇ ਦਬਾਅ ਪਾਉਣ ਲਈ ਹਰ ਉਪਾਅ ਕਰੇਗਾ। ਅਮਰੀਕਾ ਉ¤ਤਰੀ ਵਜ਼ੀਰਿਸਤਾਨ ਵਿਚ ਹੱਕਾਨੀ ਨੈ¤ਟਵਰਕ ਦੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਮੁਹਿੰਮ ਵਾਸਤੇ ਪਾਕਿਸਤਾਨ ਉ¤ਤੇ ਦਬਾਅ ਪਾ ਰਿਹਾ ਹੈ। ਇਹ ਪੁ¤ਛੇ ਜਾਣ ’ਤੇ ਹਿਲੇਰੀ ਨੇ ਕੋਈ ਸਿੱਧਾ ਜਵਾਬ ਨਹੀਂ ਦਿਤਾ ਕਿ ਕੀ ਤਾਲਿਬਾਨ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀ ਕਿਸੇ ਨੂੰ ਵੀ ਵਿਦੇਸ਼ੀ ਅਤਿਵਾਦੀ ਸੰਗਠਨ ਦਾ ਦਰਜਾ ਦੇਣ ਤੋਂ ਪਹਿਲਾਂ ਕਾਫ਼ੀ ਡੂੰਘਾ ਵਿਸ਼ਲੇਸ਼ਣ ਕਰਦੇ ਹਾਂ। ਅਸੀ ਹੱਕਾਨੀ ਨੈ¤ਟਵਰਕ ਬਾਰੇ ਉਸ ਸਿੱਟੇ ਉ¤ਤੇ ਪੁੱਜੇ ਸਾਂ ਅਤੇ ਸਾਡਾ ਮੰਨਣਾ ਹੈ ਕਿ ਇਹ ਠੀਕ ਫ਼ੈਸਲਾ ਹੈ। (ਏਜੰਸੀ)