ਅੰਮਾਨ, 10 ਸਤੰਬਰ: ਸੀਰੀਆ ਦੇ ਸ਼ਹਿਰ ਅਲੇਪੋ ਵਿਖੇ ਇਕ ਕਾਰ ਬੰਬ ਧਮਾਕੇ ਵਿਚ ਘਟੋ ਘੱਟ 27 ਵਿਅਕਤੀ ਮਾਰੇ ਗਏ ਜਦਕਿ 40 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੀਵੀ ਵਿਚ ਐਤਵਾਰ ਨੂੰ ਅੱਗ ਬੁਝਾਊ ਵਿਭਾਗ ਦੇ ਕਰਮੀਆਂ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਅਤੇ ਬਚਾਅ ਕਰਮੀਆਂ ਨੂੰ ਮਲਬੇ ਦੇ ਢੇਰ ਵਿਚ ਲੋਕਾਂ ਦੀ ਭਾਲ ਕਰਦੇ ਦਿਖਾਇਆ ਗਿਆ ਹੈ। ਅਲੇਪੋ ਦੇ ਗਵਰਨਰ ਮੁਹੰਮਦ ਵਾਹਿਦ ਅਕਾਦ ਦੇ ਹਵਾਲੇ ਨਾਲ ਸੀਰੀਆ ਦੀ ਅਧਿਕਾਰਤ ਖ਼ਬਰ ਏਜੰਸੀ ਸਾਨਾ ਨੇ ਦੱਸਿਆ ਕਿਹਾ ਹੈ ਕਿ ਮਾਰੇ ਗਏ 27 ਵਿਅਕਤੀ ਆਮ ਨਾਗਰਿਕ ਸਨ। ਇਸ ਤੋਂ ਇਲਾਵਾ ਇਕ ਬੱਸ ਦੇ ਬੰਬ ਧਮਾਕੇ ਦੀ ਚਪੇਟ ਵਿਚ ਆ ਜਾਣ ਕਾਰਨ ਚਾਰ ਵਿਅਕਤੀ ਮਾਰੇ ਗਏ। ਲਗਭਗ ਤੀਹ ਲੱਖ ਦੀ ਆਬਾਦੀ ਵਾਲਾ ਅਲੇਪੋ ਕਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਗੜ੍ਹ ਸੀ ਪਰ ਹੁਣ ਪ੍ਰਸ਼ਾਸਨ ਅਤੇ ਵਿਰੋਧੀ ਧਿਰ ਦੋਹੇਂ ਇਸ ਉ¤ਤੇ ਕਬਜ਼ਾ ਕਰਨ ਲਈ ਯਤਨ ਕਰ ਰਹੇ ਹਨ। ਜੇਕਰ ਉ¤ਤਰ ਵਿਚ ਤੁਰਕੀ ਦੀ ਸਰਹੱਦ ਨੇੜੇ ਵਸੇ ਇਸ ਸ਼ਹਿਰ ’ਤੇ ਵਿਰੋਧੀ ਧਿਰ ਦਾ ਕਬਜਾ ਹੋ ਗਿਆ ਤਾਂ ਇਹ ਉਨ੍ਹਾਂ ਲਈ ਵੱਡੀ ਜਿੱਤ ਹੋਵੇਗੀ ਪਰ ਇਸ ਦੇ ਉਲਟ ਹਾਲਾਤ ਹੋਣ ਉ¤ਤੇ ਅਸਦ ਨੂੰ ਸੱਤਾ ’ਤੇ ਕਾਇਮ ਰਹਿਣ ਲਈ ਹੋਰ ਸਮਾਂ ਮਿਲ ਜਾਵੇਗਾ। ਹਮਲੇ ਦੀ ਜ਼ਿੰਮੇਵਾਰੀ ਅਜੇ ਕਿਸੇ ਵੀ ਸਮੂਹ ਨੇ ਨਹੀਂ ਲਈ ਹੈ। ਸਾਨਾ ਨੇ ਅਤਿਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਇਥੇ ਦਾ ਪ੍ਰਸ਼ਾਸਨ ਬਾਗ਼ੀਆਂ ਨੂੰ ਅਤਿਵਾਦੀ ਕਹਿੰਦਾ ਹੈ। (ਏਜੰਸੀ)