ਅੰਤਰਰਾਸ਼ਟਰੀ ਖਬਰਾਂ
 

ਪਾਕਿਸਤਾਨ ਵਿਚ ਮੀਂਹ ਕਾਰਨ 46 ਮੌਤਾਂ

 

ਇਸਲਾਮਾਬਾਦ, 10 ਸਤੰਬਰ: ਪਾਕਿਸਤਾਨ ਵਿਚ ਭਾਰੀ ਮੀਂਹ ਕਾਰਨ ਸੱਤ ਬੱਚਿਆਂ ਸਹਿਤ ਘਟੋ ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ਅਤੇ ਸਿੰਧ ਸੂਬੇ ਵਿਚ ਜ਼ਿਆਦਾਤਰ ਲੋਕ ਬਿਜਲੀ ਦਾ ਝੱਟਕਾ ਲੱਗਣ ਅਤੇ ਮਕਾਨ ਢਹਿਣ ਕਾਰਨ ਮਾਰੇ ਗਏ। ਰਹੀਮ ਯਾਰ ਖਾਨ ਵਿਚ ਬਿਜਲੀ ਡਿੱਗਣ ਨਾਲ ਇਕ 12 ਸਾਲਾ ਬ¤ਚੇ ਦੀ ਮੌਤ ਹੋ ਗਈ ਜਦ ਕਿ ਮੁਲਤਾਨ ਵਿਚ ਕਰੰਟ ਲੱਗਣ ਨਾਲ ਦੋ ਵਿਅਕਤੀ ਮਾਰੇ ਗਏ। ਜੀਓ ਨਿਊਜ਼ ਅਨੁਸਾਰ ਛੱਤਾਂ ਅਤੇ ਦੀਵਾਰਾਂ ਢਹਿਣ ਦੀਆਂ ਘਟਨਾਵਾਂ ਨਾਲ ਸ਼ੁਜਾਬਾਦ ਵਿਚ ਇਕ ਬੱਚੇ, ਨਿਸ਼ਾਤਬਾਦ ਵਿਚ ਇਕ ਆਦਮੀ, ਲੋਧਰਨ ਵਿਚ ਦੋ ਬੱਚਿਆਂ, ਸਰਗੋਧਾ ਵਿਚ ਇਕ ਮਾਂ-ਧੀ, ਮੁਜੱਫ਼ਰਗੜ੍ਹ ਵਿਚ ਦੋ ਬੱਚਿਆਂ ਅਤੇ ਡੇਰਾ ਗਾਜ਼ੀ ਖ਼ਾਨ ਵਿਚ ਇਕ ਮਹਿਲਾ ਅਤੇ ਇਕ ਬੱਚੇ ਸਮੇਤ ਚਾਰ ਵਿਅਕਤੀ ਮਾਰੇ ਗਏ। ਮੀਆਂ ਚੁੰਨੁ ਵਿਚ ਦੋ ਵਿਅਕਤੀ ਮਾਰੇ ਗਏ ਅਤੇ 10 ਜ਼ਖ਼ਮੀ ਹੋਏ ਜਦ ਕਿ ਲਾਹੌਰ ਦੇ ਗਵਾਲਮੰਡੀ ਵਿਚ ਇਕ ਜੋੜੇ ਦੀ ਮੌਤ ਹੋ ਗਈ।               (ਏਜੰਸੀ) 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.