ਬਗ਼ਦਾਦ, 9 ਸਤੰਬਰ : ਇਰਾਕ ਦੇ ਕਿਰਕੁਕ ਸ਼ਹਿਰ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ’ਚ 39 ਲੋਕਾਂ ਦੀ ਮੌਤ ੋਹੋ ਗਈ ਹੈ। ਫ਼ਰਾਂਸ ਦੇ ਸਫ਼ਾਰਤਖਾਨੇ ਦੀ ਇਮਾਰਤ ਦੇ ਬਾਹਰ ਖੜੀ ਕਾਰ ਵਿਚ ਵੀ ਧਮਾਕੇ ਦੀ ਖ਼ਬਰ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਇਰਾਕ ਵਿਚ 16 ਥਾਵਾਂ ’ਤੇ ਹਮਲੇ ਹੋਏ। ਇਨ੍ਹਾਂ ’ਚੋਂ ਸੱਭ ਤੋਂ ਖ਼ਤਰਨਾਕ ਹਮਲਾ ਬਗ਼ਦਾਦ ਤੋਂ 30 ਕਿਲੋਮੀਟਰ ਉ¤ਤਰ ਵਿਚ ਸਥਿਤ ਦੁਜੈਲ ਵਿਖੇ ਹੋਇਆ ਜਿਥੇ ਹਥਿਆਰਬੰਦ ਅਤੇ ਕਾਰ ਚਲਾ ਰਹੇ ਇਕ ਆਤਮਘਾਤੀ ਹਮਲਾਵਰ ਨੇ ਫ਼ੌਜੀ ਚੌਕੀ ’ਤੇ ਹਮਲਾ ਕੀਤਾ ਜਿਸ ਵਿਚ 11 ਫ਼ੌਜੀ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਕਿਰਕੁਕ ਸ਼ਹਿਰ ’ਚ ਇਕ ਤੇਲ ਕੰਪਨੀ ਵਿਚ ਗਾਰਡ ਦੀ ਨਿਯੁਕਤੀ ਲਈ ਅਰਜ਼ੀ ਦੇਣ ਵਾਲੇ ਖੜੇ ਲੋਕਾਂ ਵਿਚੋਂ ਅੱਠ ਦੀ ਕਾਰ ਬੰਬ ਧਮਾਕੇ ’ਚ ਮੌਤ ਹੋ ਗਈ। ਨਾਸੀਰੀਆ ਵਿਚ ਫ਼ਰਾਂਸਿਸੀ ਵਪਾਰਕ ਸਫ਼ਾਰਤਖਾਨੇ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਸ਼ਹਿਰ ਵਿਚ ਹੋਏ ਇਕ ਹੋਰ ਕਾਰ ਬੰਬ ਧਮਾਕੇ ’ਚ ਦੋ ਲੋਕਾਂ ਦੇ ਮਰਨ ਅਤੇ ਤਿੰਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। (ਏ.ਪੀ.)