ਰਾਸ਼ਟਰੀ ਖਬਰਾਂ
 

ਪਾਕਿਸਤਾਨ ਤੋਂ 171 ਹਿੰਦੂਆਂ ਦਾ ਜਥਾ ਭਾਰਤ ਪੁੱਜਾ

 

ਜੋਧਪੁਰ, 9 ਸਤੰਬਰ : ਪਾਕਿਸਤਾਨ ਤੋਂ 171 ਹਿੰਦੂਆਂ ਦਾ ਇਕ ਜਥਾ ਤਿੰਨ ਮਹੀਨੇ ਦੀ ¦ਬੀ ਯਾਤਰਾ ਕਰ ਕੇ ਅਪਣੇ ਗਰੁੱਪ ਦੇ ਆਗੂ ਸਮੇਤ ਭਾਰਤ ਪੁੱਜਾ ਹੈ। ਇਹ ਲੋਕ ਭਾਰਤ ਵਿਚ ਸ਼ਰਨਾਰਥੀਆਂ ਦਾ ਦਰਜਾ ਚਾਹੁੰਦੇ ਹਨ ਅਤੇ ਇਥੇ ਸਵੈ ਮਾਣ, ਧਾਰਮਕ ਆਜ਼ਾਦੀ ਅਤੇ ਬੱਚਿਆਂ ਦੇ ਭਵਿੱਖ ਲਈ ਇਹ ਲੋਕ ਰਹਿਣਾ ਚਾਹੁੰਦੇ ਹਨ। ਇਸ ਸਮੇਂ ਇਹ ਜਥਾ ਇਕ ਮੰਦਰ ਵਿਖੇ ਠਹਿਰਿਆ ਹੋਇਆ ਹੈ। ਇਸ ਸਬੰਧੀ ਸੀਮਤ ਲੋਕ ਸੰਗਠਨ ਜਥੇਬੰਦੀ ਦੇ ਪ੍ਰਧਾਨ ਸਿੰਘ ਸੋਢਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਇਸ ਸਬੰਧੀ ਸੂਚਨਾ ਦੇ ਦਿਤੀ ਹੈ ਅਤੇ ਉਮੀਦ ਹੈ ਕਿ ਉਹ ਇਨ੍ਹਾਂ ਲੋਕਾਂ ਲਈ ਪ੍ਰਸ਼ਾਸਨ ਨੂੰ ਕੁੱਝ ਪ੍ਰਬੰਧ ਕਰਨ ਦੀਆਂ ਹਦਾਇਤਾਂ ਕਰਨਗੇ। ਸੋਢਾ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਧਾਰਮਕ, ਵਿੱਤੀ ਅਤੇ ਸਮਾਜਕ ਪੱਧਰ ’ਤੇ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਸ਼ਰਨਾਰਥੀਆਂ ਦਾ ਸੱਭ ਤੋਂ ਵੱਡਾ ਪਲਾਇਨ ਹੈ।
ਹਿੰਦੂਆਂ ਦੇ ਇਸ ਜਥੇ ਦੀ ਅਗਵਾਈ ਕਰਨ ਵਾਲੇ ਚੇਤਨ ਰਾਮ ਨੇ ਕਿਹਾ ਕਿ ਜਿਵੇਂ ਹੀ ਸਾਡੇ ਵਲੋਂ ਭਾਰਤ ਜਾਣ ਦੀ ਯੋਜਨਾ ਬਾਰੇ ਖ਼ਬਰ ਫੈਲੀ, ਸਾਡੇ ਲਈ ਪਾਕਿਸਤਾਨ ਨੂੰ ਛਡਣਾ ਮੁਸ਼ਕਲ ਬਣ ਗਿਆ ਸੀ ਜਿਸ ਲਈ ਇਨ੍ਹਾਂ ਸਾਰੇ ਪਰਵਾਰਾਂ ਨੇ ਤਿੰਨ ਮਹੀਨੇ ਪਹਿਲਾਂ ਅਪਣੇ ਘਰਾਂ ਨੂੰ ਛੱਡ ਦਿਤਾ ਅਤੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਇਹ ਸਾਰੇ ਲੋਕ ਭਾਰਤ ਲਈ ਰਵਾਨਾ ਹੋ ਗਏ। ਪਾਕਿਸਤਾਨ ਵਿਚ ਇਨ੍ਹਾਂ ਲੋਕਾਂ ਦੀ ਸਥਿਤੀ ਬਾਰੇ ਚੇਤਨ ਰਾਮ ਨੇ ਦਸਿਆ ਕਿ ਅਸੀਂ ਉਥੇ ਦਿਹਾੜੀਦਾਰ ਸੀ ਅਤੇ ਇਹੋ ਕੰਮ ਅਸੀਂ ਭਾਰਤ ਵਿਚ ਰਹਿ ਕੇ ਵੀ ਕਰਾਂਗੇ ਪਰ ਇਥੇ ਸਾਨੂੰ ਸਵੈ ਮਾਣ, ਧਾਰਮਕ ਆਜ਼ਾਦੀ ਅਤੇ ਬੱਚਿਆਂ ਦਾ ਭਵਿੱਖ ਨਜ਼ਰ ਆਉਂਦਾ ਹੈ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.