ਗੁਹਲਾ ਚੀਕਾ, 9 ਸਤੰਬਰ (ਗੁਰਨਾਮ ਸਿੰਘ ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੱਜ ਅਤੇ ਪ੍ਰਸ਼ਾਸਨਿਕ ਜੱਜ ਐਮ.ਐਸ. ਸੁੱਲਰ ਨੇ ਅਦਾਲਤ ਵਿਚ ਗੁਹਲਾ ਵਿਚ ਨਿਰਮਾਣ ਅਧੀਨ ਭਵਨ ਦੀ ਜਾਂਚ ਕੀਤੀ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਤੱਕ ਇਸ ਨਿਰਮਾਣ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਵਨ ਦੇ ਨਿਰਮਾਣ ਵਿਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰਖਣ ਨੂੰ ਕਿਹਾ ਅਤੇ ਕਿਸੀ ਵੀ ਅਜਿਹੇ ਸਮਾਨ ਦੀ ਵਰਤੋਂ ਤੋਂ ਮਨ੍ਹਾਂ ਕੀਤਾ ਜੋ ਗੁਣਵੱਤਾ ਦੀ ਕਸੌਟੀ ’ਤੇ ਖ਼ਰੀ ਨਾ ਉਤਰੇ। ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਨੂੰ ਖ਼ੁਰਦ ਬੁਰਦ ਕਰਨ ਦੇ ਕੇਸਾਂ ਦੀ ਪੈਰਵੀ ਕਰਨ ਤੋਂ ਗੁਰੇਜ਼ ਕਰਨ, ਉਨ੍ਹਾਂ ਨੌਜਵਾਨ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਔਥ (ਸਹੁੰ) ਕਮੀਸ਼ਨਰ ਦੇ ਲਾਈਸੈਂਸ ਲਈ ਵੀ ਬਿਨੈ ਕਰਨ ਇਸ ਨਾਲ ਜਿਥੇ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਸਹਾਇਤਾ ਮਿਲੇਗੀ ਉਥੇ ਹੀ ਉਹ ਅਪਣੇ ਵਪਾਰ ਵਿਚ ਵੀ ਉਹਨਾਂ ਦਾ ਮਨੋਬਲ ਵਧੇਗਾ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਦਾਲਤ ਗੁਹਲਾ ਵਿਚ 90 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਨ ਵਾਲੀ ਦੂਜੀ ਮੰਜਿਲ ਦਾ ਨਿਰਮਾਣ ਕੰਮ 30 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਭਵਨ ਵਿਚ ਇਕ ਕੋਰਟ ਰੂਮ, ਰੀਕਾਰਡ ਰੂਮ, ਲਾਈਬ੍ਰੇਰੀ, ਬਾਰ ਰੂਮ, 4 ਕਮਰੇ, ਜੱਜ ਦਾ ਚੈਂਬਰ, ਲਿਟ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਇਸ ਦੇ ਨਿਰਮਾਣ ਕੰਮ ’ਤੇ 80 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।