ਰਾਸ਼ਟਰੀ ਖਬਰਾਂ
 

ਟਾਈਟਲਰ ਅਤੇ ਕਈ ਹੋਰਾਂ ਵਿਰੁਧ ਕੇਸ ਦਰਜ


ਭੁਵਨੇਸ਼ਵਰ, 8 ਸਤੰਬਰ : ਭੁਵਨੇਸ਼ਵਰ ਵਿਖੇ ਉੜੀਸਾ ਵਿਧਾਨ ਸਭਾ ਦੇ ਬਾਹਰ ਹੋਈਆਂ ਹਿੰਸਕ ਝੜਪਾਂ ਦੇ ਮਾਮਲੇ ’ਚ ਉੜੀਸਾ ਮਾਮਲਿਆਂ ਦੇ ਕਾਂਗਰਸ ਪਾਰਟੀ ਦੇ ਮੁਖੀ ਜਗਦੀਸ਼ ਟਾਈਟਲਰ, ਕਾਂਗਰਸ ਦੇ ਸੂਬਾ ਪ੍ਰਧਾਨ ਨਰੰਜਨ ਪਟਨਾਇਕ ਅਤੇ ਕਈ ਹੋਰ ਕਾਂਗਰਸੀ ਆਗੂਆਂ ਵਿਰੁਧ ਮੁਜਰਮਾਨਾ ਸਾਜ਼ਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਨੇ ਵੀ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਪੁਲਿਸ ਵਿਰੁਧ ਐਫ਼.ਆਈ.ਆਰ. ਦਰਜ ਕਰਵਾਈ ਹੈ। ਟਾਈਟਲਰ ਨੇ ਕਿਹਾ ਕਿ ਉਨ੍ਹਾਂ ਨੇ ਭੀੜ ਨੂੰ ਉਕਸਾਉਣ ਲਈ ਕੋਈ ਸਾਜ਼ਸ਼ ਨਹੀਂ ਰਚੀ ਸੀ। ਅਪਣੇ ਉ¤ਤੇ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਗ਼ੈਰ ਕਿਸੇ ਕਾਰਨ ਤੋਂ ਇਸ ਮਾਮਲੇ ’ਚ ਘਸੀਟਿਆ ਜਾ ਰਿਹਾ ਹੈ। ਇਨ੍ਹਾਂ ਝੜਪਾਂ ਵਿਚ ਆਮ ਨਾਗਰਿਕਾਂ ਸਣੇ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਸਨ। ਪੁਲਿਸ ਨੇ ਹੁਣ ਤਕ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਗਰਸ ਨੇ ਪਾਰਟੀ ਵਰਕਰਾਂ ਵਲੋਂ ਵਿਖਾਵੇ ਦੌਰਾਨ ਇਕ ਮਹਿਲਾ ਪੁਲਿਸ ਕਰਮਚਾਰੀ ਦੀ ਕੁੱਟਮਾਰ ਨੂੰ ਲੈ ਕੇ ਮਾਫ਼ੀ ਮੰਗੀ ਹੈ ਪਰ ਉੜੀਸਾ ਦੇ ਕਈ ਸੀਨੀਅਰ ਕਾਂਗਰਸੀ ਆਗੂ ਇਸ ਗੱਲ ’ਤੇ ਲਗਾਤਾਰ ਜ਼ੋਰ ਦੇ ਰਹੇ ਹਨ ਕਿ ਵਿਖਾਵੇ ਵਿਚ ਸ਼ਾਮਲ ਹਜ਼ਾਰਾਂ ਲੋਕਾਂ ’ਚ ਸਾਰੇ ਕਾਂਗਰਸ ਦੇ ਵਰਕਰ ਨਹੀਂ ਸਨ। ਕੋਲਾ ਖਦਾਨਾਂ ਦੀ ਵੰਡ ਦੇ ਮਾਮਲੇ ਵਿਚ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਵਿਰੁਧ ਕਾਂਗਰਸੀ ਵਰਕਰਾਂ ਨੇ ਬੀਤੇ ਵੀਰਵਾਰ ਨੂੰ ਰੋਸ ਵਿਖਾਵਾ ਕੀਤਾ। ਉਸ ਸਮੇਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਸੀ ਪਰ ਭੀੜ ਨੇ ਵਿਧਾਨ ਸਭਾ ਭਵਨ ਵਲ ਅੱਗੇ ਵਧਣ ਲਈ ਪੁਲਿਸ ਵਲੋਂ ਲਗਾਈਆਂ ਸਾਰੀਆਂ ਰੋਕਾਂ ਤੋੜ ਦਿਤੀਆਂ ਜਿਸ ਕਾਰਨ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਇਸ ਵਿਖਾਵੇ ਦੌਰਾਨ ਵਿਖਾਵਾਕਾਰੀਆਂ ਨੇ ਪੁਲਿਸ ’ਤੇ ਪਥਰਾਅ ਵੀ ਕੀਤਾ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.