ਲਖਨਊ, 8 ਸਤੰਬਰ : ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਅਨਪੜ੍ਹ ਲੋਕਾਂ ਦੀ ਗਿਣਤੀ ਭਾਰਤ ਵਿਚ ਹੋਣਾ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਸਾਖਰ ਭਾਰਤ ਮੁਹਿੰਮ ਨੁੱਕਰੇ ਲੱਗ ਜਾਵੇਗੀ ਅਤੇ ਘੱਟ ਗਿਣਤੀ, ਪਛੜੀਆਂ ਜਾਤੀਆਂ ਅਤੇ ਕਬੀਲਿਆਂ ਨਾਲ ਸਬੰਧਤ ਲੋਕਾਂ ਤਕ ਵਿਦਿਆ ਦੇ ਪ੍ਰਸਾਰ ਲਈ ਅੰਸਾਰੀ ਨੇ ਜ਼ੋਰ ਦਿਤਾ। ਉਪ ਰਾਸ਼ਟਰਪਤੀ ਨੇ ਸਾਖਰਤਾ ਬਾਰੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਦੁਨੀਆਂ ’ਚ ਸੱਭ ਤੋਂ ਵੱਧ ਅਨਪੜ੍ਹ ਲੋਕ ਭਾਰਤ ਵਿਚ ਹਨ ਜਿਥੇ ਸਾਖਰਤਾ ਦਰ 74 ਫ਼ੀ ਸਦੀ ਹੈ ਜੋ ਸੰਸਾਰ ਦੀ ਸਾਖਰਤਾ ਦਰ 84 ਫ਼ੀ ਸਦੀ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਗੁਆਂਢੀ ਦੇਸ਼ਾਂ ਚੀਨ, ਨਿਆਮਾ ਅਤੇ ਸ੍ਰੀ¦ਕਾ ਤੋਂ ਇਲਾਵਾ ਈਰਾਨ ਨੂੰ ਵੇਖ ਕੇ ਇਹ ਅੰਦਾਜ਼ਾ ਹੁੰਦਾ ਹੈ ਕਿ ਅਸੀਂ ਸਿਖਿਆ ਦੇ ਮਾਮਲੇ ’ਚ ਕਿੰਨਾ ਪਛੜ ਚੁੱਕੇ ਹਾਂ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੱਚ ਹੈ ਕਿ ਆਜ਼ਾਦੀ ਸਮੇਂ 12 ਫ਼ੀ ਸਦੀ ਸਾਖ਼ਰਤਾ ਦਰ ਨਾਲ ਅੱਗੇ ਵਧਦੇ ਹੋਏ ਹੁਣ ਤਕ ਅਸੀਂ 74 ਫ਼ੀ ਸਦੀ ਤਕ ਦਾ ਸਫ਼ਰ ਪੂਰਾ ਕੀਤਾ ਹੈ ਪਰ ਸਾਖ਼ਰ ਭਾਰਤ ਮੁਹਿੰਮ ਨੂੰ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਤਕ ਪੁੱਜਦਾ ਕਰਨਾ ਹੋਵੇਗਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿਚ ਇਨ੍ਹਾਂ ਵਰਗਾਂ ਦੀ ਆਬਾਦੀ 44 ਫ਼ੀ ਸਦੀ ਹੈ। ਜੇ ਇਹ ਪ੍ਰੋਗਰਾਮ ਉਨ੍ਹਾਂ ਤਕ ਪਹੁੰਚੇ ਤਾਂ ਕਾਮਯਾਬੀ ਦੀ ਗਾਰੰਟੀ ਦਿਤੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਸਾਖ਼ਰ ਭਾਰਤ ਮੁਹਿੰਮ ਦੀ ਕਾਮਯਾਬੀ ਲਈ ਮਿਆਰੀ ਸਿਖਿਆ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਦੇਸ਼ ਵਿਚ ਸਾਖ਼ਰਤਾ ਵਾਧਾ ਦਰ ਦੀ ਰਫ਼ਤਾਰ ਬਣਾਈ ਰਖਣੀ ਚਾਹੀਦੀ ਹੈ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਇਸ ਮੌਕੇ ਸਾਖ਼ਰਤਾ ਰੀਪੋਰਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਵਿਚ 50 ਫ਼ੀ ਸਦੀ ਤੋਂ ਘੱਟ ਸਾਖ਼ਰਤਾ ਵਾਲੇ ਕੁਲ 372 ਜ਼ਿਲ੍ਹਿਆਂ ਵਿਚ ਸਾਖ਼ਰ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ ਜਿਨ੍ਹਾਂ ਵਿਚੋਂ 66 ਜ਼ਿਲ੍ਹੇ ਉ¤ਤਰ ਪ੍ਰਦੇਸ਼ ਦੇ ਹਨ। (ਏਜੰਸੀ)