ਸੰਗਰੂਰ, 7 ਸਤੰਬਰ (ਦਰਸ਼ਨ ਸਿੰਘ): ‘‘ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਰਾਜ ਦੇ ਲੋਕਾਂ ਉਪਰ ਲਾਏ ਗਏ ਹਜ਼ਾਰਾਂ ਕਰੋੜ ਰੁਪਏ ਦੇ ਟੈਕਸਾਂ ਵਿਰੁਧ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗਰੋਵਰ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਰੋਹ ਭਰਪੂਰ ਧਰਨਾ ਦਿਤਾ। ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਅੰਦਰ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਇਸ ਮੌਕੇ ਉੁਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਸ੍ਰੀ ਅਰਵਿੰਦ ਖੰਨਾ ਵੀ ਮੌਜੂਦ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਝੂਠ
ਬੋਲ ਕੇ ਸੱਤਾ ਵਿਚ ਆਏ ਅਕਾਲੀ-ਭਾਜਪਾ ਗਠਜੋੜ ਨੇ, ਜਾਇਦਾਦ ਟੈਕਸ ਅਤੇ ਵੈਟ ਵਿਚ ਵਾਧਾ ਕਰ ਕੇ
ਲੋਕਾਂ ਨਾਲ ਧੋਖਾ ਕੀਤਾ ਹੈ। ਗ਼ਰੀਬ ਪਰਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਖ਼ਾਲੀ ਪਏ ਪਲਾਟਾਂ ਉਪਰ ਟੈਕਸ ਲਾ ਕੇ ਵਾਅਦਾ ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਮੌਜੂਦਾ ਅਕਾਲੀ ਭਾਜਪਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਕਾਂਗਰਸੀ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਕਜੁੱਟ ਹੋ ਕੇ ਅੱਜ ਤੋਂ ਹੀ ਲਾਮਬੰਦੀ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ। ਧਰਨੇ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿਤਾ।
ਰੋਸ ਧਰਨੇ ਦੀ ਖ਼ਾਸ ਗੱਲ ਇਹ ਰਹੀ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਪਣੇ ਜੱਦੀ ਜ਼ਿਲ੍ਹੇ ਅੰਦਰ, ਪੰਜਾਬ ਕਾਂਗਰਸ ਕਮੇਟੀ ਦੇ ਸੱਦੇ ਤਹਿਤ ਦਿਤੇ ਗਏ ਜ਼ਿਲ੍ਹਾ ਪਧਰੀ ਧਰਨੇ ਵਿਚ ਸ਼ਾਮਲ ਨਾ ਹੋਏ। ਧਰਨੇ ਵਿਚ ਸ੍ਰੀ ਅਰਵਿੰਦ ਖੰਨਾ ਦੇ ਵਰਕਰਾਂ ਦਾ ਇਕੱਠ ਬੇਮਿਸਾਲ ਸੀ। ਰੋਸ ਧਰਨੇ ਨੂੰ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗਰੋਵਰ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ, ਸਾਬਕਾ ਮੰਤਰੀ ਜਸਵੀਰ ਸਿੰਘ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਸੁਰਜੀਤ ਸਿੰਘ ਧੀਮਾਨ, ਸੁਰਿੰਦਰ ਸਿੰਘ ਧੂਰੀ, ਅਮਨ ਅਰੋੜਾ ਹਲਕਾ ਇੰਚਾਰਜ ਸੁਨਾਮ, ਅਜੈਬ ਸਿੰਘ ਰਟੋਲਾਂ, ਗੁਰਚਰਨ ਸਿੰਘ ਦਿੜ੍ਹਬਾ, ਯੂਥ ਆਗੂ ਸੰਦੀਪ ਸਿੰਗਲਾ ਧੂਰੀ, ਰਾਜਵੰਤ ਸਿੰਘ ਘੁੱਲੀ, ਹੰਸ ਰਾਜ ਗੁਪਤਾ ਧੂਰੀ, ਬਲਵਿੰਦਰ ਸਿੰਘ ਮੰਨਵੀ, ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਠੇਕੇਦਾਰ ਕੇਸਰ ਸਿੰਘ ਚੌਂਦਾ, ਰਾਹੁਲਇੰਦਰ ਸਿੰਘ ਸਿੱਧੂ, ਪ੍ਰਗਟ ਸਿੰਘ ਗਾਗਾ, ਸਨਮੁੱਖ ਸਿੰਘ ਮੋਖਾ, ਕੁਲਵੰਤ ਸਿੰਘ ਮੋਹਾਲੀ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਲਾਗੜੀਆਂ, ਬਲਾਕ ਪ੍ਰਧਾਨ ਲਖਵੀਰ ਸਿੰਘ ਬਮਾਲ, ਬਲਾਕ ਪ੍ਰਧਾਨ ਚਮਕੌਰ ਸਿੰਘ ਕੁੰਭੜਵਾਲ, ਅਮਰਜੀਤ ਸਿੰਘ ਕਾਕਾ ਨੱਥੂਮਾਜਰਾ, ਜਗਦੇਵ ਸਿੰਘ ਗਾਗਾ, ਫਾਰੂਕ ਅੰਸਾਰੀ, ਸੰਜੇ ਗੋਇਲ ਸ਼ਹਿਰੀ ਪ੍ਰਧਾਨ ਸੁਨਾਮ, ਮਨਪ੍ਰੀਤ ਸਿੰਘ ਮਨੀ ਵੜੈਚ, ਮਹਿੰਦਰਪਾਲ ਸਿੰਘ ਭੋਲਾ, ਹਾਕਮ ਸਿੰਘ ਮਠਾੜੂ, ਗੀਤਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ, ਸੂਬਾ ਸਕੱਤਰ ਪੂਨਮ ਕਾਂਗੜਾ, ਕਾਂਤਾ ਕੁਠਾਲਾ, ਮੁਲਖਾ ਸਿੰਘ ਕੁੰਨਰਾਂ ਬਲਾਕ ਪ੍ਰਧਾਨ, ਲਖਵੰਤ ਸਿੰਘ ਲੱਖਾ, ਅਮਰਦੀਪ ਧਾਂਦਰਾ, ਸੰਦੀਪ ਬਾਂਸਲ, ਰੌਕੀ ਬਾਂਸਲ, ਚੌਧਰੀ ਮੁਹੰਮਦ ਬਸੀਰ, ਸਰਦਾਰ ਮੁਹੰਮਦ ਦਾਰਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ, ਘਣਸ਼ਾਮ ਕਾਂਸਲ, ਰਹਿਮਤ ਅਲੀ ਖਾਂ, ਰਵਿੰਦਰ ਸਿੰਘ ਰੈਂਬੋ, ਯੂਥ ਆਗੂ ਮਨਜਿੰਦਰ ਸਿੰਘ ਢਢੋਗਲ, ਮਨਪ੍ਰੀਤ ਬਾਂਸਲ, ਬਲਜਿੰਦਰ ਸਿੰਘ ਮੱਲੀ ਨਿੱਜੀ ਸਕੱਤਰ ਅਰਵਿੰਦ ਖੰਨਾ, ਸਾਬਕਾ ਸਰਪੰਚ ਅਵਤਾਰ ਸਿੰਘ ਈਲਵਾਲ, ਵਿਜੇ ਲਸੋਈ, ਵਰਿੰਦਰ ਪੰਨਵਾਂ, ਨਾਨਕ ਚੰਦ ਨਾਇਕ, ਬਲਵੀਰ ਕੌਰ, ਰਾਂਝਾ ਸਿੰਘ ਖੇੜੀ ਚੰਦਵਾਂ ਆਦਿ ਹਾਜਰ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਅਵਤਾਰ ਸਿੰਘ ਦਿਆਲਗੜ੍ਹ ਨੇ ਨਿਭਾਈ।
ਫੋਟੋ-ਸ਼ਂ7_7-9 1