ਮੋਰਿੰਡਾ, 5 ਸਤੰਬਰ (ਮੋਹਨ ਸਿੰਘ ਅਰੋੜਾ) : ਨਜ਼ਦੀਕੀ ਪਿੰਡ ਮੜੌਲੀ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਮਿਹਨਤੀ ਅਤੇ ਪ੍ਰਤੀਬ¤ਧ ਅਧਿਆਪਕ ਰਣਧੀਰ ਸਿੰਘ ਗਿ¤ਲ ਨੂੰ ਅ¤ਜ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਸਿਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਰਾਜ ਪ¤ਧਰੀ ਸਮਾਗਮ ਦੌਰਾਨ ਰਾਜ ਪੁਰਸ ਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ ਡੀ.ਪੀ.ਆਈ. ਸੈਕੰਡਰੀ ਡਾ. ਕਮਲ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਵਿਚ ਮਿੰਨੀ ਰੋਜ਼ ਗਾਰਡਨ ਬਣਾਉਣ, ਸਮਾਜਿਕ ਸਹਾਇਤਾ ਨਾਲ ਸਕੂਲ ਦੇ ਗੇਟ ਦੀ ਉਸਾਰੀ ਕਰਵਾਉਣ, ਖ਼ੂਨਦਾਨ ਕਰਨ ਸਮੇਤ ਅਪਣੇ ਅਧਿਆਪਨ ਕਿ¤ਤੇ ਪ੍ਰਤੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ। ਇਸੇ ਕਾਰਨ ਉਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ਰਾਜ ਪਧਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਸਿਖਿਆ ਸਕ¤ਤਰ ਸ੍ਰੀ ਹੁਸਨ ਲਾਲ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਚੰਗੀ ਕਾਰਗੁਜ਼ਾਰੀ ਕਰ ਕੇ ਅਧਿਆਪਕ ਵਰਗ ਲਈ ਮਿਸਾਲ ਬਣਨ ਦੀ ਅਪੀਲ ਕੀਤੀ।
ਇਸ ਸਮੇਂ ਮੰਡਲ ਸਿਖਿਆ ਅਫ਼ਸਰ ਸ੍ਰੀ ਰੌਸ਼ਨ ਲਾਲ ਸੂਦ, ਸਹਾਇਕ ਡਾਇਰੈਕਟਰ ਸੁਰਿੰਦਰ ਸਿੰਘ ਸਿ¤ਧੂ, ਜ਼ਿਲ੍ਹਾ ਸਿਖਿਆ ਅਫ਼ਸਰ (ਸ) ਧਰਮ ਸਿੰਘ ਸਮੇਤ ਹਾਜ਼ਰ ਸਮੂਹ ਉ¤ਚ ਅਧਿਕਾਰੀਆਂ ਨੇ ਸ੍ਰੀ ਰਣਧੀਰ ਸਿੰਘ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿਤੀ। ਇਸ ਮੌਕੇ ਉਨ੍ਹਾਂ ਨਾਲ ਸਾਹਿਤਕਾਰ ਅਤੇ ਰੰਗਕਰਮੀ ਰਾਬਿੰਦਰ ਸਿੰਘ ਰ¤ਬੀ, ਜੀ.ਟੀ.ਯੂ. ਆਗੂ ਧਰਮਿੰਦਰ ਭੰਗੂ ਅਤੇ ਤਰਲੋਚਨ ਸਿੰਘ ਖੰਟ ਹਾਜ਼ਰ ਸਨ।