ਨਿਊਯਾਰਕ, 5 ਸਤੰਬਰ: ਸਪੇਨ ਦੇ ਡੇਵਿਡ ਫ਼ੈਰਰ ਨੇ ਫ਼ਰਾਂਸ ਦੇ ਰਿਚਰਡ ਗਾਸਕੇਟ ਨੂੰ ਸੱਤ ਘੰਟੇ ਦੇ ਇੰਤਜਾਰ ਤੋਂ ਬਾਅਦ ਖ਼ਤਮ ਹੋਏ ਮੀਂਹ ਤੋਂ ਪ੍ਰਭਾਵਤ ਮੁਕਾਬਲੇ ਵਿਚ 7-5, 7-6 ਅਤੇ 6-4 ਨਾਲ ਹਰਾ ਕੇ ਅਮਲੇ ਖਿਡਾਰੀ ਫ਼ੈਰਰ ਨੇ 13ਵਾਂ ਦਰਜਾ ਪ੍ਰਾਪਤ ਫ਼ਰਾਂਸੀਸੀ ਨੂੰ ਦੋ ਘੰਟੇ 54 ਮਿੰਟ ਤਕ ਚਲੇ ਮੁਕਾਬਲੇ ਵਿਚ ਹਰਾਇਆ। ਮੀਂਹ ਕਾਰਨ ਦੋ ਵਾਰ ਖੇਡ ਰੁਕੀ ਅਤੇ ਮੁਕਾਮੀ ਸਮੇਂ ਅਨੁਸਾਰ ਦੁਪਹਿਰ ਸਵਾ ਇਕ ਵਜੇ ਸ਼ੁਰੂ ਹੋਣ ਤੋਂ ਬਾਅਦ ਰਾਤ ਸਾਢੇ ਅੱਠ ਵਜੇ ਹੀ ਖ਼ਤਮ ਹੋ ਸਕਿਆ। ਚੌਥਾ ਦਰਜਾ ਪ੍ਰਾਪਤ ਫ਼ੈਰਰ ਦਾ ਸਾਹਮਣਾ ਹੁਣ ਸਰਬੀਆ ਦੇ ਅੱਠਵਾਂ ਦਰਜਾ ਪ੍ਰਾਪਤ ਯਾਂਕੋ ਟਿਪਸਾਰੇਵਿਚ ਜਾਂ ਜਰਮਨੀ ਦੇ 19 ਵਾਂ ਦਰਜਾ ਪ੍ਰਾਪਤ ਫ਼ਿਲੀਪ ਕੋਲਸ਼ਰੇਇਬਰ ਨਾਲ ਹੋਵੇਗਾ।ਪਿਛਲੇ ਚੈਂਪੀਅਨ ਦੂਜਾ ਦਰਜਾ ਪ੍ਰਾਪਤ ਸਰਬੀਆਈ ਨੋਵਾਕ ਜੋਕੋਵਿਚ ਦਾ ਸਾਹਮਣਾ ਸਵਿਟਜ਼ਰਲੈਂਡ ਦੇ 18 ਵਾਂ ਦਰਜਾ ਪ੍ਰਾਪਤ ਸਟਾਨਿਸਲਾਸ ਵਾਵਰਿੰਕਾ ਨਾਲ ਹੋਵੇਗਾ। ਇਸ ਮੁਕਾਬਲੇ ਨੂੰ ਜਿੱਤਣ ਵਾਲੇ ਦੀ ਟੱਕਰ 2009 ਦੇ ਚੈਂਪੀਅਨ ਜੁਆਨ ਦੇਲ ਪੋਤਰੋ ਜਾਂ 2003 ਦੇ ਜੇਤੂ ਐਂਡੀ ਰਾਡਿਕ ਨਾਲ ਹੋਵੇਗੀ। (ਏਜੰਸੀ)