ਖੇਡ ਖਬਰਾਂ
 

ਚੰਡੀਗੜ੍ਹ ਅੰਤਰ ਸਕੂਲ ਗਤਕਾ ਮੁਕਾਬਲੇ: ਲੜਕੀਆਂ ’ਚੋਂ ਕਰਸਾਨ ਸਕੂਲ ਬਣਿਆ ਚੈਂਪੀਅਨ

 

ਚੰਡੀਗੜ੍ਹ 5 ਸਤੰਬਰ: ਇਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 47-ਡੀ, ਚੰਡੀਗੜ੍ਹ ਵਿਖੇ ਸਿਖਿਆ ਵਿਭਾਗ, ਚੰਡੀਗੜ੍ਹ (ਯੂ.ਟੀ.) ਵਲੋਂ ਕਰਵਾਏ ਜਾ ਰਹੇ ਚੰਡੀਗੜ੍ਹ ਰਾਜ ਅੰਤਰ ਸਕੂਲ ਗਤਕਾ ਮੁਕਾਬਲਿਆਂ ਦੇ ਤੀਜੇ ਦਿਨ ਲੜਕੇ ਤੇ ਲੜਕੀਆਂ ਦੇ ਉਮਰ ਵਰਗ 19 ਸਾਲ ਦੇ ਗਤਕਾ ਸ਼ਸ਼ਤਰ ਪ੍ਰਦਰਸ਼ਨੀ (ਵਿਅਕਤੀਗਤ), ਗਤਕਾ ਸਿੰਗਲ ਸੋਟੀ ਅਤੇ ਫ਼ਰੀ-ਸੋਟੀ (ਟੀਮ ਇਵੈਂਟ) ਦੇ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦੀ ਆਰੰਭਤਾ ਮੌਕੇ ਚੰਡੀਗੜ੍ਹ ਗਤਕਾ ਐੋਸੀਏਸ਼ਨ (ਰਜ਼ਿ.) ਦੇ ਪ੍ਰਧਾਨ ਡਾ. ਦੀਪ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਵਜੋਂ ਜਦਕਿ ਹਰਦੀਪ ਸਿੰਘ ਕਨਵੀਨਰ ਪੇਂਡੂ ਗਤਕਾ ਵਿਕਾਸ ਵਿੰਗ, ਚੰਡੀਗੜ੍ਹ ਗਤਕਾ ਐਸੋਸੀਏਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਮੈਣੀ ਨੇ ਕੀਤੀ। ਅੱਜ ਫ਼ਰੀ-ਸੋਟੀ (ਲੜਕਿਆਂ) ਦੇ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਖ਼ਾਲਸਾ ਸਕੂਲ ਸੈਕਟਰ 30 ਬੀ, ਚੰਡੀਗੜ੍ਹ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲਾ, ਸਰਕਾਰੀ ਮਾਡਲ ਸੀਨੀ. ਸੈਕੰ.ਸਕੂਲ ਸੈਕਟਰ-29 ਦੇ ਖਿਡਾਰੀਆਂ ਨੇ ਦੂਜਾ ਜਦਕਿ ਸ੍ਰੀ ਗੁਰੁ ਗੋਬਿੰਦ ਸਿੰਘ ਖ਼ਾਲਸਾ ਸੀਨੀ. ਸੈਕੰਡਰੀ ਸਕੂਲ ਸੈਕਟਰ 35 ਨੇ ਤੀਜਾ ਸਥਾਨ ਹਾਸਲ ਕੀਤਾ। ਫ਼ਰੀ-ਸੋਟੀ (ਲੜਕੀਆਂ) ਮੁਕਾਬਲਿਆਂ ਦੌਰਾਨ ਫਿਰ ਖ਼ਾਲਸਾ ਸਕੂਲ ਸੈਕਟਰ 30 ਦੀਆਂ ਗਤਕੇਬਾਜ਼ ਲੜਕੀਆਂ ਨੇ ਬਾਜ਼ੀ ਮਾਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀ. ਸੈਕੰ.ਸਕੂਲ ਸੈਕਟਰ-47 ਜੇਤੂ ਰਿਹਾ। ਤੀਜੇ ਸਥਾਨ ਲਈ ਸਰਕਾਰੀ ਮਾਡਲ ਸੀਨੀ. ਸੈਕੰ.ਸਕੂਲ ਕਰਸਾਨ ਨੇ ਅਪਣੀ ਥਾਂ ਪੱਕੀ ਖ਼ਾਲਸਾ ਸੀਨੀ.ਸੈਕੰ. ਸਕੂਲ ਸੈਕਟਰ 35 ਦੇ ਅਵਨੀਤ ਸਿੰਘ ਨੇ ਪਹਿਲਾ ਸਰਕਾਰੀ ਮਾਡਲ ਸੀਨੀ. ਸੈਕੰ.ਸਕੂਲ ਸੈਕਟਰ-33 ਦੇ ਕਰਨਵੀਰ ਸਿੰਘ ਨੇ ਦੂਜਾ ਅਤੇ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਸੈਕਟਰ-47 ਦੇ ਮਨਦੀਪ ਸਿੰਘ ਨੇ ਤੀਜੇ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਵਿਚ ਕੁੜੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਸੈਕਟਰ-44 ਦੀ ਪਵਨਦੀਪ ਕੌਰ ਨੇ ਪਹਿਲਾ, ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਸੈਕਟਰ-33 ਦੀ ਅਵਿਨਾਸ਼ ਕੌਰ ਨੇ ਦੂਜਾ ਅਤੇ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਕਰਸਾਨ ਦੀ ਰਾਖੀ ਨੇ ਤੀਜਾ ਸਥਾਨ ਹਸਲ ਕੀਤਾ। ਲੜਕੀਆਂ ਦੇ ਵਿਅਕਤੀਗਤ ਸਿੰਗਲ ਸੋਟੀ ਇਵੈਂਟ ਵਿਚ ਕਮ੍ਰਵਾਰ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਕਰਸਾਨ ਦੀ ਨੈਨਾ ਨੇ ਪਹਿਲਾ, ਗੁਰੂ ਨਾਨਕ ਖ਼ਾਲਸਾ ਸੀ. ਸੈ. ਸ. ਸੈ. 30 ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਸੈਕਟਰ-46 ਦੀ ਖਿਡਾਰਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਗੁਰਚਰਨ ਸਿੰਘ ਗੁਰੂ ਨਾਨਕ ਖ਼ਾਲਸਾ ਸੀ.ਸੈ. ਸ. ਸੈ. 30, ਗੋਬਿੰਦਰ  ਸਿੰਘ ਗ.ਮ.ਸੀ.ਸ.ਸ. ਕਰਸਾਨ, ਰਣਜੀਵ ਕੁਮਾਰ ਗ.ਮ.ਹ.ਸ. ਸੈਕਟਰ-29, ਹਰਬੰਸ ਕੌਰ ਗ.ਹ.ਸ. ਸੈਕਟਰ-35, ਗੁਰਮੇਲ ਸਿੰਘ ਗ.ਮ.ਸੀ.ਸ.ਸ. ਸੈਕਟਰ-21 ਅਤੇ ਗੁਰਿੰਦਰ ਕੌਰ ਗ.ਗ.ਸ.ਖ.ਸ.ਸ.ਸ. ਸੈਕਟਰ 35 ਅਤੇ ਮਨੀਮਾਜਰਾ ਸਕੂਲ ਤੋਂ ਮਨਜਿੰਦਰ ਸਿੰਘ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.