ਲੰਦਨ, 4 ਸਤੰਬਰ: ਮਿਸਰ ਦੇ ਸਾਬਕਾ ਤਾਨਾਸ਼ਾਹ ਹੁਸਨੀ ਮੁਬਾਰਕ ਦੇ ਸ਼ਾਸਨ ਨਾਲ ਜੁੜੀ ਜਾਇਦਾਦ ਨੂੰ ਲੱਭਣ ਵਿਚ ਲੱਗੇ ਜਾਂਚ ਦਲ ਦੇ ਮੁਖੀ ਨੇ ਜਾਇਦਾਦ ਨੂੰ ਜਬਤ ਕਰਨ ਦੀ ਕਾਰਵਾਈ ਵਿਚ ਬ੍ਰਿਟੇਨ ਨੂੰ ¦ਮੇਂ ਹੱਥੀਂ ਲਿਆ ਹੈ। ਬੀ.ਬੀ.ਸੀ ਵਲੋਂ ਪ੍ਰਸਾਰਤ ਇਕ ਜਾਂਚ ਵਿਚ ਮੁਹੰਮਦ ਮਹਿਸੂਬ ਨੇ ਕਿਹਾ ਕਿ ਬ੍ਰਿਟੇਨ ਅਤੇ ਮਿਸਰ ਨੇ ਸਾਬਕਾ ਸ਼ਾਸਨ ਦੀ ਜਾਇਦਾਦ ਨੂੰ ਜਬਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਦੋਹਾਂ ਨੇ ਸਾਂਝਾ ਅਪਰਾਧ ਕੀਤਾ ਹੈ। ਹਾਲ ਹੀ ਵਿਚ ਕੈਬਨਿਟ ਮੈਂਬਰ ਬਣੇ ਮਹਿਸੂਬ ਨੇ ਕਿਹਾ ਕਿ ਜਦੋਂ ਮਿਸਰ ਦੀ ਜਾਇਦਾਦ ਨੂੰ ਲੱਭਣ ਅਤੇ ਉਸ ਨੂੰ ਜਬਤ ਕਰਨ ਦੀ ਗੱਲ ਆਉਂਦੀ ਹੈ ਤਾਂ ਬ੍ਰਿਟੇਨ ਦਾ ਸੱਭ ਤੋਂ ੈਭੈੜਾ ਚਿਹਰਾ ਸਾਹਮਣੇ ਆਉਂਦਾ ਹੈ। ਉਨ੍ਹਾਂ ਬੀਬੀਸੀ ਨੂੰ ਕਿਹਾ ਕਿ ਇਹ ਮਿਸਰ ਅਤੇ ਬ੍ਰਿਟੇਨ ਸਰਕਾਰ ਵਲੋਂ ਕੀਤਾ ਗਿਆ ਸਾਂਝਾ ਅਪਰਾਧ ਹੈ।ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਮਿਸਰ ਸਰਕਾਰ ਤੋਂ ਅਧਿਕਾਰਤ ਬੇਨਤੀ ਚਾਹੀਦੀ ਹੈ। (ਏਜੰਸੀ)