ਲੰਦਨ, 4 ਸਤੰਬਰ: ਗਿਰੀਸ਼ ਐਚ ਨਗਰਾਜੇਗੌੜਾ ਨੇ ਭਾਰਤ ਨੂੰ ਪੈਰਾਲੰਪਿਕ ਖੇਡਾਂ ਵਿਚ ਪਹਿਲਾ ਤਮਗ਼ਾ ਦਿਵਾਇਆ। ਉਸ ਨੇ ਪੁਰਸ਼ਾਂ ਦੇ ਉ¤ਚੀ ਛਾਲ ਐਫ਼42 ਮੁਕਾਬਲੇ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਕਰਨਾਟਕ ਦੇ ਇਸ 24 ਸਾਲ ਦਾ ਐਥਲੀਟ ਦੇ ਖੱਬੇ ਪੈਰ ਵਿਚ ਨੁਕਸ ਹੈ। ਉਸ ਨੇ ਫ਼ਾਈਨਲ ਵਿਚ ਸੀਜਰਜ਼ ਤਕਨੀਕ ਸਹਾਰੇ 1.74 ਮੀਟਰ ਦੀ ਛਾਲ ਲਗਾਈ ਅਤੇ ਦੂਜੇ ਸਥਾਨ ’ਤੇ ਰਹੇ। ਕਰੀਬ 80,000 ਦਰਸ਼ਕਾਂ ਦੀ ਹਾਜ਼ਰੀ ਵਿਚ ਹੋਏ ਇਸ ਮੁਕਾਬਲੇ ਦਾ ਸੋਨ ਤਮਗ਼ਾ ਫ਼ੀਜੀ ਦੇ ਲਿਏਸਾ ਡੇਲਾਨਾ ਨੇ ਅਤੇ ਪੋਲੈਂਡ ਦੇ ਲੁਕਾਜ ਮੇਮਜਾਜ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਡੇਲਾਨਾ ਨੇ ਵੀ 1.74 ਮੀਟਰ ਦੀ ਛਾਲ ਲਗਾਈ ਸੀ ਪਰ ਗਿਰੀਸ਼ ਤੋਂ ਘੱਟ ਛਾਲਾਂ ਵਿਚ ਇਹ ਉਚਾਈ ਮਾਪਣ ਕਾਰਨ ਉਨ੍ਹਾਂ ਨੂੰ ਸੋਨ ਤਮਗ਼ਾ ਦਿਤਾ ਗਿਆ। ਅੰਗਹੀਣਾ ਲਈ ਕੰਮ ਕਰਨ ਵਾਲੇ ਬੇਂਗਲੂਰ ਸਥਿਤ ਐਨ.ਜੀ.ਉ. ਸਮਰਥਨਮ ਵਲੋਂ ਸਹਾਇਤਾ ਪ੍ਰਾਪਤ ਗਿਰੀਸ਼ ਨੇ ਖੇਡਾਂ ਤੋਂ ਪਹਿਲਾਂ ਬਾਸਿਲਡਨ ਖੇਡ ਪਿੰਡ ਵਿਚ ਤਿੰਨ ਹਫ਼ਤੇ ਦੇ ਅਭਿਆਸ ਕੈਂਪ ਵਿਚ ਭਾਗ ਲਿਆ ਸੀ। (ਏਜੰਸੀ)