Know Your Candidate

Punjab

Findus on Facebook
ਮਨਪ੍ਰੀਤ ਬਾਦਲ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ
More Videos »
ਹਰਿਆਣਾਖ਼ਬਰਾਂ
ਐਸ.ਵਾਈ.ਐਲ. ਸਬੰਧੀ ਐਸ.ਡੀ.ਐਮ. ਨੂੰ ਮੰਗ ਪੱਤਰ


ਏਲਨਾਬਾਦ, 28 ਜੂਨ (ਪਰਦੀਪ ਧੁੰਨਾ ਚੂਹੜਚੱਕ): ਐਸ.ਵਾਈ.ਐਲ. ਨਹਿਰ ਦੀ ਖੁਦਾਈ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕ ਦਲ ਵਲੋਂ ਚਲਾਏ ਅਭਿਆਨ ਤਹਿਤ ਪਾਰਟੀ ਵਰਕਰਾਂ ਵਲੋਂ ਬੁਧਵਾਰ ਨੂੰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਸਿਰਸਾ ਦੇ ਐਮ ਪੀ ਚਰਨਜੀਤ ਸਿੰਘ ਰੋੜੀ ਦੀ ਅਗਵਾਈ ਵਿਚ ਏਲਨਾਬਾਦ ਐਸਡੀਐਮ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਅਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ ਅਤੇ ਰਾਸ਼ਟਰਪਤੀ ਦੇ ਨਾਂ ਐਸ ਡੀ ਐਮ ਪਰਦੀਪ ਦਹੀਆ ਨੂੰ ਮੰਗ ਪੱਤਰ ਦਿਤਾ।
ਹੋਰ ਪੜ੍ਹੋ
ਵਿਧਾਇਕ ਸੁਭਾਸ਼ ਸੁਧਾ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ


ਕੁਰੂਕਸ਼ੇਤਰ, 28 ਜੂਨ (ਮਹੀਪਾਲ ਸਿੰਘ ਆਹਲੂਵਾਲੀਆ): ਵਿਧਾਇਕ ਸੁਭਾਸ਼ ਸੁਧਾ ਨੇ ਰੇਲਵੇ ਰੋਡ, ਸਰਸਵਤੀ ਕਾਲੋਨੀ, ਪੀਪਲੀ ਰੋਡ, ਹੁੱਡਾਂ ਸੈਕਟਰਾਂ ਸਹਿਤ ਹੋਰ ਕਈ ਖੇਤਰਾਂ 'ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਠੀਕ ਨਾ ਹੋਣ ਕਾਰਨ ਸਬੰਧਤ ਅਧਿਕਾਰੀਆਂ ਨੂੰ ਫਟਕਾਰਦਿਆਂ ਵਿਧਾÂਕ ਨੇ ਆਖਿਆ ਕਿ ਬਿਨਾਂ ਕੋਈ ਦੇਰੀ ਕੀਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਕਈ ਖੇਤਰਾਂ 'ਚ ਵਿਧਾਇਕ ਨੇ ਅਪਣੀ ਮੌਜੂਦਗੀ 'ਚ ਪਾਣੀ ਕੱਢਣ ਲਈ ਪੰਪ ਲਗਵਾਏ।
ਹੋਰ ਪੜ੍ਹੋ
ਦਿੱਲੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਨਵੀਂ ਦਿੱਲੀ, 28 ਜੂਨ (ਸੁਖਰਾਜ ਸਿੰਘ): ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਹੋਰ ਪੜ੍ਹੋ
ਤਮਾਕੂ ਅਤੇ ਸਿਗਰਟ ਜਿਹੇ ਪਦਾਰਥਾਂ ਨੂੰ ਕੰਟਰੋਲ ਕਰਨ ਲਈ ਖਾਦ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਅਧਿਕਾਰੀ ਨਿਯੁਕਤ


ਚੰਡੀਗੜ੍ਹ, 28 ਜੂਨ (ਸਸਸ): ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਤਮਾਕੂ ਅਤੇ ਸਿਗਰਟ ਆਦਿ ਪਦਾਰਥਾਂ  ਦੇ ਇਸ਼ਤਿਹਾਰ, ਵਪਾਰ ਅਤੇ ਵਣਿਜ  ਦੇ ਨਿਯਨ, ਉਤਪਾਦਨ, ਸਪਲਾਈ ਅਤੇ ਵੰਡ ਨੂੰ ਕੰਟਰੋਲ ਕਰਣ ਲਈ ਖਾਦ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਜ਼ਿਲ੍ਹੇ ਪੱਧਰ ਤਕ ਦੇ ਅਧਿਕਾਰੀਆਂ ਨੂੰ ਅਧਿਕ੍ਰਿਤ ਕੀਤਾ ਗਿਆ ਹੈ।
ਹੋਰ ਪੜ੍ਹੋ
ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਮੰਤਰੀ ਵਜੋਂ ਬਰਖ਼ਾਸਤ ਕਰਨ ਕੇਜਰੀਵਾਲ: ਸਿਰਸਾ
ਨਵੀਂ ਦਿੱਲੀ, 27 ਜੂਨ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਮਝਦੇ ਹਨ ਕਿ ਉਨ੍ਹਾਂ ਦੀ ਪਾਰਟੀ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਦਿੜ ਸੰਕਲਪ ਹੈ ਅਤੇ ਜਨਤਕ ਜੀਵਨ ਵਿਚ ਪਾਰਦਰਸ਼ਤਾ ਚਾਹੁੰਦੀ ਹੈ ਤਾਂ ਫਿਰ ਉਹ 28 ਜੂਨ ਨੂੰ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਾ ਦੇ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਵਾਦਗ੍ਰਸਤ ਤੇ ਕਥਿਤ ਭ੍ਰਿਸ਼ਟ ਪੀ. ਡਬਲਿਊ. ਡੀ ਮੰਤਰੀ ਸਤੇਂਦਰ ਜੈਨ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ।
ਹੋਰ ਪੜ੍ਹੋ
ਪੰਥ ਰਤਨ ਮਾਸਟਰ ਤਾਰਾ ਸਿੰਘ ਦਾ 133ਵਾਂ ਜਨਮ ਦਿਹਾੜਾ ਮਨਾਇਆ
ਨਵੀਂ ਦਿੱਲੀ, 27 ਜੂਨ (ਸੁਖਰਾਜ ਸਿੰਘ):  ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਦੀ ਅਗਵਾਈ ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ 133ਵਾਂ ਜਨਮ ਦਿਹਾੜਾ ਇਥੇ ਦੇ ਕਾਂਸਟੀਟਿਊਸ਼ਨ ਕਲੱਬ ਵਿਖੇ ਮਨਾਇਆ ਗਿਆ।
ਹੋਰ ਪੜ੍ਹੋ
ਵਿਧਾਨ ਸਭਾ 'ਚ ਦਸਤਾਰ ਦੀ ਹੋਈ ਬੇਅਦਬੀ ਨਾਲ ਸਿੱਖਾਂ ਦਾ ਅਪਮਾਨ ਹੋਇਆ: ਸਿੱਖ ਮਿਸ਼ਨ ਫ਼ਾਊਂਡੇਸ਼ਨ
ਨਵੀਂ ਦਿੱਲੀ, 27 ਜੂਨ (ਸੁਖਰਾਜ ਸਿੰਘ): ਸਿੱਖ ਮਿਸ਼ਨ ਫਾਊਂਡੇਸ਼ਨ ਦੇ ਆਗੂ ਇੰਦਰਜੀਤ ਸਿੰਘ ਵਿਕਾਸ ਪੁਰੀ, ਅਮਰਜੀਤ ਸਿੰਘ ਲਾਜਪਤ ਨਗਰ, ਸਤਪਾਲ ਸਿੰਘ ਪਦਮ, ਰਜਿੰਦਰ ਸਿੰਘ ਲਾਡੀ, ਬੀਬੀ ਰਜਿੰਦਰ ਕੌਰ ਤੇ ਬੀਬੀ ਹਰਵਿੰਦਰ ਕੌਰ ਨੇ ਬੀਤੇ ਦਿਨੀਂ ਪੰਜਾਬ ਐਸੰਬਲੀ ਵਿਚ ਹੋਈ ਦਸਤਾਰ ਦੀ ਬੇਅਬਦੀ ਮਾਮਲੇ 'ਚ ਕੈਪਟਨ ਸਰਕਾਰ ਦੀ ਪੁਰਜੋਰ ਨਿੰਦਾ ਕੀਤੀ ਹੈ ਅਤੇ ਇਸ ਨੂੰ ਸੰਸਾਰ ਭਰ ਵਿਚ ਵਸਦੇ ਸਿੱਖਾਂ ਦਾ ਅਪਮਾਨ ਦਸਿਆ ਹੈ।
ਹੋਰ ਪੜ੍ਹੋ
ਪੰਜਾਬੀ ਲੋਕ ਮੰਚ ਦਿੱੱਲੀ ਦੀ ਸਾਹਿਤਕ ਇਕੱੱਤਰਤਾ 'ਬਰਫ਼ ਦੇ ਪਿੰਡੇ ਵਾਲੀ ਪਰੀ' ਪੁਸਤਕ ਲੋਕ-ਅਰਪਣ
ਨਵੀਂ ਦਿੱਲੀ, 27 ਜੂਨ (ਸੁਖਰਾਜ ਸਿੰਘ): ਪੰਜਾਬੀ ਲੋਕ ਮੰਚ ਦਿੱਲੀ ਦੀ ਸਾਹਿਤਕ ਇਕੱੱਤਰਤਾ ਬਾਬਾ ਨਾਮਦੇਵ ਲਾਇਬਰੇਰੀ ਪਹਾੜ ਗੰਜ ਵਿਖੇ ਹੋਈ। ਪੰਜਾਬੀ ਪ੍ਰਚਾਰਨੀ ਸਭਾ ਦੇ ਪ੍ਰਧਾਨ ਭਾਈ ਮਨਿੰਦਰਪਾਲ ਸਿੰਘ ਨੇ ਬਤੌਰ ਮੁੱੱਖ ਮਹਿਮਾਨ ਹਿੱਸਾ ਲਿਆ। ਪ੍ਰੋ. ਹਰਮਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਨ। ਇਤਿਹਾਸਕਾਰ ਡਾ. ਹਰਬੰਸ ਕੌਰ ਸਾਗੂ ਨੇ ਇਕੱੱਤਰਤਾ ਦੀ ਪ੍ਰਧਾਨਗੀ ਕੀਤੀ।
ਹੋਰ ਪੜ੍ਹੋ
ਹੁਣ ਸਾਰਿਆਂ ਦੇ ਸਿਰਾਂ 'ਤੇ ਹੋਵੇਗੀ ਅਪਣੀ ਛੱਤ


ਚੰਡੀਗੜ੍ਹ, 28 ਜੂਨ (ਸਰਬਜੀਤ ਸਿੰਘ ਢਿੱਲੋਂ): ਯੂਟੀ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ².ਪੀ. ਸਿੰਘ ਬਦਨੌਰ ਵਲੋਂ ਚੰਡੀਗੜ੍ਹ 'ਚ ਰਹਿੰਦੇ ਲੋੜਵੰਦ ਲੋਕਾਂ ਨੂੰ ਘੱਟੋ ਘੱਟ ਲਾਗਤ ਉਤੇ ਘਰ ਮੁਹਈਆ ਕਰਵਾਉਣ ਲਈ ਅਫ਼ੋਰਡੇਬਲ ਹਾਊਸਿੰਗ ਸਕੀਮ 2017 ਨੂੰ ਮਨਜ਼ੂਰੀ ਦਿਤੀ ਹੈ। ਇਸ ਸਕੀਮ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 2022 ਤਕ ਜਿਨ੍ਹਾਂ ਲੋਕਾਂ ਦੇ ਸਿਰਾਂ 'ਤੇ ਅਪਣੀ ਛੱਤ ਨਹੀਂ, ਨੂੰ ਮਕਾਨ ਬਣਾ ਕੇ ਦਿਤੇ ਜਾਣਗੇ।
ਹੋਰ ਪੜ੍ਹੋ
ਹੋਰ ਖ਼ਬਰਾਂ »
ਖੇਡਖ਼ਬਰਾਂ
ਵੀਵੋ ਮੁੜ ਬਣਿਆ ਆਈਪੀਐਲ ਦਾ ਟਾਈਟਲ ਸਪਾਂਸਰ
ਨਵੀਂ ਦਿੱਲੀ, 27 ਜੂਨ: ਮੋਬਾਈਲ ਨਿਰਮਾਤਾ ਕੰਪਨੀ ਵੀਵੋ ਨੇ 2199 ਕਰੋੜ ਰੁਪਏ ਦੀ ਵੱਡੀ ਬੋਲੀ ਲਗਾ ਕੇ ਅੱਜ ਅਗਲੇ ਪੰਜ ਸਾਲ ਲਈ ਮੁੜ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਟਾਈਟਲ ਸਾਂਪਸਰ ਅਧਿਕਾਰ ਹਾਸਲ ਕੀਤੇ। ਇਹ ਧਨਰਾਸ਼ੀ ਪਿਛਲੇ ਕਰਾਰ ਤੋਂ 500 ਫ਼ੀ ਸਦੀ ਜ਼ਿਆਦਾ ਹੈ।
ਹੋਰ ਪੜ੍ਹੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman